ਮਾਲੇਰਕੋਟਲਾ: 67ਵੀਂ ਪੰਜਾਬ ਰਾਜ ਪੱਧਰੀ (ਅੰਤਰ ਜ਼ਿਲ੍ਹਾ) ਖੇਡਾਂ- ਸ਼ਤਰੰਜ ਚੈਂਪਿਅਨਸ਼ਿਪ ਦੇ ਉਦਘਾਟਨੀ ਸਮਾਗਮ ਦੀਆਂ ਮੁੱਖ ਝਲਕੀਆਂ।

ਜਰੂਰੀ ਖਬਰ: 67ਵੀਂ ਪੰਜਾਬ ਰਾਜ ਪੱਧਰੀ ਖੇਡਾਂ: ਸ਼ਤਰੰਜ ਚੈਂਪਿਅਨਸ਼ਿਪ ਦੀ ਧੂਮ-ਧਾਮ ਨਾਲ ਸ਼ੁਰੂਆਤ ਹੋਈ ਮਾਲੇਰਕੋਟਲਾ ’ਚ
ਮਾਲੇਰਕੋਟਲਾ, 26 ਅਕਤੂਬਰ (. )— ਪੰਜਾਬ ਦੇ ਸਭ ਤੋਂ ਨਵੇਂ, ਨਿੱਕੇ ਤੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਨੂੰ 67ਵੀਂ ਪੰਜਾਬ ਰਾਜ ਪੱਧਰੀ (ਅੰਤਰ ਜ਼ਿਲ੍ਹਾ) ਖੇਡਾਂ: ਸ਼ਤਰੰਜ ਚੈਂਪਿਅਨਸ਼ਿਪ (ਅੰਡਰ-14, 17, 19) ਦੀ ਮੇਜਬਾਨੀ ਕਰਨ ਦਾ ਸੁੱਭ ਮੌਕਾ ਮਿਲਿਆ ਹੈ, ਜਿਸਦੇ ਸਬੰਧ ਵਿੱਚ ਇੱਕ ਉਦਘਾਟਨੀ ਸਮਾਗਮ ਦਾ ਆਯੋਜਨ ਬਹੁਤ-ਹੀ ਧੂਮ-ਧਾਮ ਨਾਲ ਡੀ.ਈ.ਓ. (ਸੈ.ਸਿੱ.) ਜਸਵਿੰਦਰ ਕੌਰ ਅਤੇ ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ ਦੇ ਪ੍ਰਬੰਧਨ ਹੇਂਠ ਦਿ ਟਾਊਨ ਸਕੂਲ, ਪਿੰਡ ਬਾਲੇਵਾਲ ਵਿਖੇ ਕੀਤਾ ਗਿਆ।
ਇਸ ਮੌਕੇ ਪ੍ਰਮੁੱਖ ਮਹਿਮਾਨ ਵਜੋਂ ਐੱਮ.ਐੱਲ.ਏ. ਮਾਲੇਰਕੋਟਲਾ ਡਾ. ਜਮੀਲ-ਉਰ-ਰਹਿਮਾਨ ਉਨ੍ਹਾਂ ਦੀ ਪਤਨੀ ਫਰਿਆਲ ਰਹਿਮਾਨ, ਕੁਲਵੰਤ ਸਿੱਘ ਗੱਜਣ ਮਾਜਰਾ ਪਹੁੰਚੇ। ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਸਟੇਟ ਸਪੋਰਟਸ ਕਮੇਟੀ ਮੈਂਬਰ ਸਿਮਰਦੀਪ ਸਿੰਘ, ਆਬਜਰਬਰ ਮਲਕੀਤ ਸਿੰਘ, ਡੀ.ਐੱਸ.ਓ. ਮਾਲੇਰਕੋਟਲਾ ਗੁਰਦੀਪ ਸਿੰਘ, ਚੀਫ ਆਰਬੀਟਰ ਰਾਕੇਸ਼ ਗੁਪਤਾ ਸ਼ਾਮਿਲ ਹੋਏ। ਉਨ੍ਹਾਂ ਦਾ ਸਾਥ ਸਿਲੈਕਟਰ-ਕਮ-ਆਫਿਸ਼ਿਅਲ ਰਾਜਨ ਸਿੰਗਲਾ, ਡੀ.ਐੱਮ. ਮਾਲੇਰਕੋਟਲਾ (ਖੇਡ) ਗਘੁਨੰਦਨ, ਦਿ ਟਾਊਨ ਸਕੂਲ ਦੇ ਪ੍ਰਿੰਸੀਪਲ ਮੁਜਾਹਿਦ ਅਲੀ ਅਤੇ ਮੁਹੰਮਦ ਰਫੀਕ ਨੇ ਦਿੱਤਾ।
ਸਭ ਤੋਂ ਪਹਿਲਾਂ ਪ੍ਰਮੁੱਖ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਗੁੱਬਾਰਿਆਂ ਨੂੰ ਹਵਾ ਵਿੱਚ ਉਡਾਉਂਦਿਆਂ ਮਾਰਚ ਪਾਸਟ ਦੀ ਸ਼ੁਰੂਆਤ ਹੋਈ। ਮਾਰਚ ਪਾਸਟ ਦੀ ਅਗਵਾਈ ਨੈਸ਼ਨਲ ਖਿਡਾਰਣ ਸਿਮਰਣਜੀਤ ਕੌਰ ਫਰੀਦਕੌਟ ਕਰ ਰਹੀ ਸੀ, ਉਸਦੇ ਪਿੱਛੇ-ਪਿੱਛੇ ਪੰਜਾਬ ਦੇ 23 ਜ਼ਿਲਿ੍ਹਆਂ ਤੋਂ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਖਿਡਾਰੀ ਆਪੋ-ਆਪਣੇ ਜ਼ਿਲਿ੍ਹਆਂ ਦਾ ਪ੍ਰਤਿਨਿਧ ਕਰ ਰਹੇ ਹਨ। ਸਟੇਟ ਖਿਡਾਰਣ ਸਿਮਰਣ ਸ਼ਰਮਾ ਬਰਨਾਲਾ ਨੇ ਸਮੂਹ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਮੁਕਾਬਲਾ ਖੇਡਣ ਸਬੰਧੀ ਸਹੁੰ ਚੁਕਾਈ।
ਡੀ.ਈ.ਓ. (ਸੈ.ਸਿੱ.) ਜਸਵਿੰਦਰ ਕੌਰ ਨੇ ਸਮੂਹ ਮਹਿਮਾਨਾਂ ਦਾ ਸੁਆਗਤ ਕੀਤਾ। ਐੱਮ.ਐੱਲ.ਏ. ਡਾ. ਜਮੀਲ-ਉਰ-ਰਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡ ਵਿਦਿਆਰਥੀ ਦੇ ਜੀਵਨ ਵਿੱਚ ਖਾਸ ਮਹੱਤਵ ਰੱਖਦੇ ਹਨ। ਇਹ ਮਨੁੱਖ ਨੂੰ ਸਰੀਰਕ ਤੌਰ ’ਤੇ ਸਿਹਤਮੰਦ ਰੱਖਣ ਦੇ ਨਾਲ-ਨਾਲ ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਵੀ ਮਜਬੂਤੀ ਪ੍ਰਦਾਨ ਕਰਦੇ ਹਨ। ਖੇਡਾਂ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਨੌਜਨਾਵਾਂ ਨੂੰ ਨਸ਼ਿਆ ਤੋਂ ਦੂਰ ਰੱਖ ਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਤੀਤ ’ਚ ਖੇਡ ਖੇਤਰ ਵਿੱਚ ਪਿਛੜੇ ਪੰਜਾਬ ਨੂੰ ਮੁੜ ਦੇਸ਼ ਵਿੱਚ 1 ਨੰਬਰ ਦਾ ਰਾਜ ਬਣਾਉਣ ਹਿਤ ਯਤਨਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਵੱਖ-ਵੱਖ ਸੁਵਿਧਾਵਾਂ ਦੇਣ ’ਚ ਲੱਗੀ ਹੈ।
ਪ੍ਰਮੁੱਖ ਮਹਿਮਾਨ ਕੁਲਵੰਤ ਸਿੱਘ ਗੱਜਣ ਮਾਜਰਾ ਨੇ ਉਕਤ ਮੁਕਾਬਲੇ ਨੂੰ ਰਸਮੀ ਤੌਰ ’ਤੇ ਸ਼ੂਰੂ ਕਰਨ ਦਾ ਐਲਾਨ ਕੀਤਾ। ਮੰਚ ਦਾ ਕੁਸ਼ਲ ਸੰਚਾਲਨ ਸੱਜਾਦ ਅਲੀ ਗੋਰੀਆ ,ਮਨਦੀਪ ਸਿੱਘ ਅਤੇ ਰਾਜਨ ਸਿੰਗਲਾ ਨੇ ਸ਼ਾਂਝੇ ਤੌਰ ’ਤੇ ਕੀਤਾ। ਸੀਤਾ ਗ੍ਰਾਮਰ ਸਕੂਲ ਦੇ ਵਿਦਿਆਰਥੀਆਂ ਨੇ ਸੁਆਗਤੀ ਗੀਤ, ਕਰਾਟੇ ਪ੍ਰਦਰਸ਼ਨ ਅਤੇ ਰਾਸ਼ਟਰ ਗਾਣ ਪੇਸ਼ ਕੀਤਾ। ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਗੀਵਾਲ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਸੁੰਦਰ ਢੰਗ ਨਾਲ ਪੰਜਾਬ ਦਾ ਲੋਕ ਨਾਚ ਗਿੱਦਾ ਪੇਸ਼ ਕੀਤਾ। ਪ੍ਰਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਦਿ ਟਾਊਨ ਸਕੂਲ, ਸੀਤਾ ਗ੍ਰਾਮਰ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਗੀਵਾਲ ਦੇ ਮੁਖੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡੀ.ਈ.ਓ. (ਐ.ਸਿੱ.) ਮੁਹੰਮਦ ਖਲੀਲ ਨੇ ਸਮੂਹ ਆਏ ਹੋਏ ਮਹਿਮਨਾਂ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਵੱਖ-ਵੱਖ ਕਮੇਟੀਆਂ ਦੇ ਮੁੱਖੀ/ਨੌਡਲ ਅਧਿਕਾਰੀ, ਪ੍ਰਿੰਸੀਪਲ ਸਾਹਿਬਾਨ, ਮੁੱਖ ਅਧਿਆਪਕ ਸਾਹਿਬਾਨ ਅਤੇ ਬੀ.ਐੱਨ.ਓ. ਜਾਹਿਦ ਸ਼ਫੀਕ, ਮੁਹੰਮਦ ਅਸਗਰ ਤੇ ਮੁਹੰਮਦ ਇਮਰਾਨ ਹਾਜਰ ਸਨ। ਸੋਸ਼ਲ ਮੀਡੀਆ ਤੇ ਮੀਡੀਆ ਅਖ਼ਬਾਰਾਂ ਦੀ ਡਿਊਟੀ ਨਿਖਲੇਸ ਜੈਨ ਅਤੇ ਸੰਦੀਪ ਮੜਕਨ ਨੇ ਬਾਖੂਬੀ ਨਿਭਾਈ।