ਸਕੂਲ ਆਫ਼ ਐਮੀਨੈਂਸ, ਬਾਗੜੀਆਂ ਸਵੱਛ ਭਾਰਤ ਸਕੂਲ(ਗ੍ਰਾਮੀਣ)ਵੱਜੋਂ ਸਨਮਾਨਿਤ

ਸਿੱਖਿਆ ਦੇ ਖੇਤਰ ਵਿੱਚ ਵੀ ਸਾਰਥਕ ਸਿੱਧ ਹੋ ਰਿਹਾ ਹੈ ਸਕੂਲ ਆਫ਼ ਐਮੀਨੈਂਸ – ਡੀ ਈ ਓ ਮਾਲੇਰਕੋਟਲਾ
ਸਕੂਲ ਆਫ ਐਮੀਨੈਂਸ ਬਾਗੜੀਆਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦੁਆਰਾ ਬੈਸਟ ਪ੍ਰਫਾਰਮਿੰਗ ਸਵੱਛ ਭਾਰਤ ਸਕੂਲ ( ਗ੍ਰਾਮੀਣ) ਦੀ ਕੈਟਾਗਰੀ ਅਧੀਨ ਕੀਤੇ ਸਰਵੇਖਣ ਅਨੁਸਾਰ ਜਿਲਾ ਮਾਲੇਰਕੋਟਲਾ ਦੇ ਸਮੂਹ ਸਕੂਲਾਂ ਵਿੱਚੋਂ ਸਰਵੋਤਮ ਸਕੂਲ ਵੱਜੋਂ ਚੁਣਿਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਜਿਲਾ ਸਿੱਖਿਆ ਅਫ਼ਸਰ (ਸੈਕੰ ਸਿੱਖਿਆ)ਸ਼੍ਰੀਮਤੀ ਜਸਵਿੰਦਰ ਕੌਰ ਜੀ ਅਤੇ ਬਲਾਕ ਨੋਡਲ ਅਫਸਰ ਜਨਾਬ ਜ਼ਾਹਿਦ ਸ਼ਫੀਕ ਜੀ ਦੀ ਯੋਗ ਅਗਵਾਈ ਅਧੀਨ ਇਹ ਸਰਵੇਖਣ ‘ਸਵੱਛਤਾ ਹੀ ਸੇਵਾ’ ਮੁਹਿੰਮ ਜੋ ਕਿ 15 ਸਤੰਬਰ ਤੋਂ 2 ਅਕਤੂਬਰ 2023 ਤਕ ਚਲਾਈ ਗਈ, ਦੇ ਅਧੀਨ ਕਰਵਾਈਆਂ ਗਈਆਂ ਵਖ-ਵਖ ਗਤੀਵਿਧੀਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਦੇ ਅਧਾਰ ‘ਤੇ ਕਰਵਾਇਆ ਗਿਆ ਸੀ। ਇਹਨਾਂ ਗਤੀਵਿਧੀਆਂ ਵਿੱਚ ਸਵੱਛਤਾ ਸ਼ਪਥ, ਕਮਿਊਨਿਟੀ ਆਉਟਰੀਚ, ਕਲੀਨਲੀਨੈਸ ਡਰਾਈਵ,ਗ੍ਰੀਨ ਡਰਾਈਵ/ ਪਲਾਂਟੇਸ਼ਨ,ਵਿਦਿਆਰਥੀਆਂ ਦੇ ਭਾਸ਼ਣ, ਪੋਸਟਰ ਮੇਕਿੰਗ, ਸਲੋਗਨ ਲਿਖਣ, ਕੁਇਜ ਆਦਿ ਮੁਕਾਬਲੇ,ਸਕੂਲ ਸੈਨੀਟੇਸ਼ਨ ਐਸੈੱਟਸ ਦੀ ਸਫਾਈ ਤੇ ਬ੍ਰਾਂਡਿੰਗ, ਕਲਚਰਲ ਗਤੀਵਿਧੀਆਂ, ਸ਼੍ਰਮਦਾਨ ਦੀ ਮਹੱਤਤਾ ਸੰਬੰਧੀ ਅਵੇਅਰਨੈੱਸ ਲੈਕਚਰ,ਸੈਨੀਟੇਸ਼ਨ ਕਲੱਬ ਮੀਟਿੰਗਜ ਆਦਿ ਕਰਵਾਈਆਂ ਗਈਆਂ। ਮੌਜੂਦਾ ਮੁਹਿੰਮ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਤੇ ਕਾਮਯਾਬ ਬਣਾਉਣ ਦਾ ਪ੍ਰਣ ਵੀ ਲਿਆ ਗਿਆ। ਮੁਹਿੰਮ ਦੇ ਕੋਆਰਡੀਨੇਟਰ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਕਾਮਰਾ ਲੈਕਚਰਾਰ ਇੰਗਲਿਸ਼ ਅਤੇ ਸਹਾਇਕ ਕੋਆਰਡੀਨੇਟਰ ਸ ਰੂਪ ਸਿੰਘ ਲੈਕਚਰਾਰ ਪੋਲ ਸਾਇੰਸ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਉਲੀਕੀ ਗਈ ਸਮੁੱਚੀ ਰੂਪ-ਰੇਖਾ ਨੂੰ ਸ ਗੁਰਜੀਤ ਸਿੰਘ ਮੀਡੀਆ ਇੰਚਾਰਜ, ਸ ਹਰਪ੍ਰੀਤ ਸਿੰਘ ਸਹਾਇਕ ਲਾਇਬ੍ਰੇਰੀਅਨ ਸਹਾਇਕ ਮੀਡੀਆ ਇੰਚਾਰਜ , ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਨੇਪਰੇ ਚਾੜ੍ਹਿਆ ਗਿਆ। ਇਸ ਸੰਬੰਧੀ ਪ੍ਰਿੰਸੀਪਲ ਨਰੇਸ਼ ਕੁਮਾਰ ਨੂੰ ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਸ਼ਰਮਾ ਜੀ ਦੀ ਅਗਵਾਈ ਵਿੱਚ ਆਯੋਜਿਤ ਰਾਜ-ਪੱਧਰੀ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲਾ ਸਿਖਿਆ ਦਫਤਰ ਸਟੈਨੋ ਸ਼੍ਰੀ ਨਰਿੰਦਰ ਤਾਂਗੜੀ, ਬੀ ਐਨ ਓ ਮੁਹੰਮਦ ਅਸਗਰ ਅਤੇ ਮੁਹੰਮਦ ਇਮਰਾਨ, ਗ੍ਰਾਮ ਪੰਚਾਇਤ ਬਾਗੜੀਆਂ,ਸਮੂਹ ਇਲਾਕਾ ਨਿਵਾਸੀਆਂ ਨੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ।