Women Empowerment 15 NOV 2022

ਮਾਲੇਰਕੋਟਲਾ( 15 ਨਵੰਬਰ) *ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂੰ ਪਿਆਰ ਕਰੋ।* – ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ , ਮਿਤੀ 15 ਨਵੰਬਰ 2022 ਨੂੰ ਰਾਜਾ ਰਾਮ ਮੋਹਨ ਰਾਏ ਜੀ, ਆਧੁਨਿਕ ਭਾਰਤ ਦੇ ਪਿਤਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਮਹਿਲਾ ਸਸ਼ਕਤੀਕਰਨ ਤੇ ਵਿਦਿਆਰਥੀਆਂ ਦੀ ਜਾਗਰੂਕਤਾ ਰੈਲੀ ਸਸਸਸ ਕੁੜੀਆਂ ਮਾਲੇਰਕੋਟਲਾ ਤੋਂ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਤੱਕ ਕੱਢੀ ਗਈ।ਜਿਸ ਦੀ ਅਗਵਾਈ ਸ੍ਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ ਅਤੇ ਮੁਹੰਮਦ ਖ਼ਲੀਲ ਇੰਨਚਾਰਜ ਸਿੱਖਿਆ ਸੁਧਾਰ ਟੀਮ ਮਾਲੇਰਕੋਟਲਾ ਨੇ ਕੀਤੀ।ਇਸ ਰੈਲੀ ਵਿਚ 250 ਵਿਦਿਆਰਥਣਾਂ ਨੇ ਭਾਗ ਲਿਆ। ਇਸ ਰੈਲੀ ਦੌਰਾਨ ਵੱਖ ਵੱਖ ਨਾਹਰਿਆਂ ਜਿਵੇਂ ਕਿ “21ਸਦੀ ਹੈ ਆਈ , ਧੀਆਂ ਦਾ ਦੋਰ ਹੈ ਲਿਆਈ””ਧੀ ਬਚਾਓ,ਧੀ ਪੜਾਓ, ਇੱਕ ਆਦਰਸ਼ ਮਾਂ ਬਾਪ ਕਹਿਲਾਓ।” ਆਦਿ ਦੀ ਗੂੰਜ ਮਾਲੇਰਕੋਟਲਾ ਦੇ ਲੌਕਾਂ ਦੀ ਖਿੱਚ ਦਾ ਕੇਂਦਰ ਬਣੀ। ਰੈਲੀ ਤੋਂ ਬਾਅਦ ਸਟੇਡੀਅਮ ਵਿਖੇ ਮਹਿਲਾ ਸਸ਼ਕਤੀਕਰਨ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ ਸੰਜੀਵ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ ਨੇ ਕੀਤੀ।ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਫਰਿਆਲ ਰਹਿਮਾਨ ਅਤੇ ਡਾ.ਪਰਮਿੰਦਰ ਕੌਰ ਮੰਡੇਰ ਖਾਸ ਤੌਰ ਤੇ ਹਾਜਰ ਹੋਏ।ਇਸ ਤੋਂ ਇਲਾਵਾ ਗੁਰਮੀਤ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਮਾਲੇਰਕੋਟਲਾ ਅਤੇ ਲਵਲੀਨ ਕੌਰ ਡੀ.ਐਸ.ਐਸ.ਓ ਮਾਲੇਰਕੋਟਲਾ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਮੁਹੰਮਦ ਖ਼ਲੀਲ ਨੇ ਦੱਸਿਆ ਕਿ ਸਮਾਗਮ ਦੌਰਾਨ ਮਾਲੇਰਕੋਟਲਾ ਜ਼ਿਲ੍ਹੇ ਦੀਆਂ 50 ਮਹਿਲਾਵਾਂ ਜਿਹਨਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ, ਸਿੱਖਿਆ ਦੇ ਖੇਤਰ ਵਿਚ ਅਤੇ ਆਪਣੀ ਪ੍ਰਤਿਭਾ ਨਾਲ ਖਾਸ ਮੁਕਾਮ ਹਾਸਲ ਕੀਤਾ ਹੈ, ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਮਹਿਮਾਨਾਂ ਵਲੋਂ ਇਹ ਵੀ ਆਸਾਂ ਕੀਤੀ ਗਈ ਕਿ ਇਹ ਨਿਵੇਕਲਾ ਉਪਰਾਲਾ ਮਹਿਲਾ ਸਸ਼ਕਤੀਕਰਨ ਵਿਚ ਸਹਾਈ ਹੋਵੇਗਾ। ਸੰਜੀਵ ਸ਼ਰਮਾ ਡੀ ਈ ਓ ਮਾਲੇਰਕੋਟਲਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਲੋਕਤੰਤਰ ਦੇ ਚੋਥੇ ਸਤੰਬ ਮੀਡੀਆ ਦਾ ਖਾਸ ਤੌਰ ਤੇ ਸਨਮਾਨ ਕੀਤਾ ਗਿਆ।ਸਟੇਜ ਸੰਚਾਲਨ ਕਰ ਰਹੇ ਰਚਨਾ ਕਮਰਾ ਲੈਕਚਰਾਰ ਸਸਸਸ ਬਾਗੜੀਆਂ ਨੇ ਆਪਣੀਆਂ ਕਹਾਣੀਆਂ, ਗੱਲਾਂਬਾਤਾਂ ਨਾਲ ਸਮੇਂ ਨੂੰ ਬੰਨ੍ਹ ਕੇ ਰੱਖਿਆ। ਜ਼ਿਲ੍ਹਾ ਮੀਡੀਆ ਟੀਮ ਇੰਨਚਾਰਜ ਸੰਦੀਪ ਮੜਕਨ ਨੇ ਇੱਕ ਵਾਕ ਵਿੱਚ ਇਸ ਸਮਾਗਮ ਦਾ ਮਨੋਰਥ ਪੇਸ਼ ਕਰ ਦਿੱਤਾ “ਇਸਤਰੀ ਨੂੰ ਸਨਮਾਨ ਦਵਾਈਏ , ਆਉਣ ਵਾਲਾ ਭਵਿੱਖ ਬਚਾਈਏ।”

Women empowerment rally
15
ਨਵੰਬਰ2022
WOMEN EMPOWERMENT ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂੰ ਪਿਆਰ ਕਰੋ
10 ਵਜੇ ਸਵੇਰੇ ਡਾ. ਯਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ

click for other pages on website

ਸੰਜੀਵ ਸ਼ਰਮਾ

ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮਾਲੇਰਕੋਟਲਾ

15 ਨਵੰਬਰ 2022